ਪੰਜਾਬੀ

ਮੈਨਜ਼ਲਾਈਨ ਆਸਟ੍ਰੇਲੀਆ ਮਰਦਾਂ ਅਤੇ ਸੰਭਾਲਕਾਂ ਲਈ ਇੱਕ ਰਾਸ਼ਟਰੀ ਆਨਲਾਈਨ ਟੈਲੀਫੋਨ ਜਾਣਕਾਰੀ ਅਤੇ ਹਵਾਲਾ ਦੇਣ ਵਾਲੀ ਸੇਵਾ ਹੈ ਜੋ ਦਿਨ ਦੇ ਕਿਸੇ ਸਮੇਂ ਵੀ ਉਪਲਬਧ ਹੈ।

ਮੈਨਜ਼ਲਾਈਨ ਆਸਟ੍ਰੇਲੀਆ ਦੇ ਪੇਸ਼ਾਵਾਰ ਕਰਮਚਾਰੀ ਮਰਦਾਂ ਦੇ ਮਸਲਿਆਂ ਵਿੱਚ ਤਜਰਬੇਕਾਰ ਹੁੰਦੇ ਹਨ, ਜਿਨ੍ਹਾਂ ਵਿੱਚ

ਹਨ:

 • ਘਰ ਜਾਂ ਸਬੰਧਾਂ ਵਿੱਚ ਹਿੰਸਾ ਦੀ ਵਰਤੋਂ ਜਾਂ ਅਨੁਭਵ ਕਰਨਾ
 • ਮਰਦਾਂ ਦੀ ਮਾਨਸਿਕ ਅਤੇ ਸਮਾਜਕ ਸਿਹਤ
 • ਪਰਿਵਾਰ ਅਤੇ ਰਿਸ਼ਤਿਆਂ ਸਬੰਧੀ ਚਿੰਤਾਵਾਂ ਵਿੱਚ ਮੁਸ਼ਕਲਾਂ
 • ਕ੍ਰੋਧ ਨੂੰ ਕਾਬੂ ਕਰਨਾ
 • ਪਦਾਰਥਾਂ ਦੀ ਦੁਰਵਰਤੋਂ ਕਰਨੀ
 • ਏਕੀਕ੍ਰਿਤ ਤੰਦਰੁਸਤੀ ਅਤੇ ਕੁਝ ਹੋਰ

 

ਅਸੀਂ ਇੱਥੇ ਉਨ੍ਹਾਂ ਸਾਰੇ ਮਰਦਾਂ ਦੀ ਸਹਾਇਤਾ ਲਈ ਹਾਂ ਜਿਨ੍ਹਾਂ ਨੂੰ ਹਰੇਕ ਤਰ੍ਹਾਂ ਦੇ ਸਬੰਧਾਂ ਅਤੇ ਸਥਿੱਤੀਆਂ ਵਿੱਚ ਸਹਾਇਤਾ ਦੀ ਜ਼ਰੂਰਤ ਹੈ।

 

ਮੈਨਜ਼ਲਾਈਨ ਆਸਟ੍ਰੇਲੀਆ ਪ੍ਰਦਾਨ ਕਰਦਾ ਹੈ:

 • ਚਿੰਤਾਵਾਂ ਬਾਰੇ ਗੱਲ ਕਰਨ ਲਈ ਇੱਕ ਸੁਰੱਖਿਅਤ ਅਤੇ ਨਿੱਜੀ ਜਗ੍ਹਾ
 • ਨਿਰਣਾਇਕ ਸਹਾਇਤਾ
 • ਨਿੱਜੀ ਚਿੰਤਾਵਾਂ ਦੇ ਪ੍ਰਬੰਧ ਲਈ ਅਧਿਆਪਨ ਅਤੇ ਵਿਵਹਾਰਕ ਰਣਨੀਤੀਆਂ
 • ਲੋੜੀਂਦੀ ਜਾਣਕਾਰੀ, ਸੇਵਾਵਾਂ ਅਤੇ ਹਵਾਲਾ ਦੇਣ ਵਾਲੀਆਂ ਸੇਵਾਵਾਂ ਅਤੇ ਪ੍ਰੋਗਰਾਮਾਂ ਲਈ ਲਿੰਕ
 • ਕਿਤੇ ਵੀ, ਕਿਸੇ ਸਮੇਂ ਵੀ ਸਹਾਇਤਾ ਲਈ ਪਹੁੰਚ – ਇੱਕ ਸਥਾਨਕ ਕਾਲ ਦੀ ਕੀਮਤ ‘ਤੇ।

 

ਸਾਡੇ ਨਾਲ ਗੱਲ ਕਰਨ ਲਈ, 1300 78 99 78 ‘ਤੇ ਕਾਲ ਕਰੋ

 

ਦੁਭਾਸ਼ੀਆ ਸੇਵਾ

ਅਨੁਵਾਦ ਅਤੇ ਦੁਭਾਸ਼ੀਆ ਸੇਵਾ (TIS) ਹਰੇਕ ਅੰਗਰੇਜ਼ੀ ਨਾ ਬੋਲਣ ਵਾਲਿਆਂ ਲਈ ਉਪਲਬਧ ਹੈ। ਜਦੋਂ ਤੁਸੀ ਮੈਨਜ਼ਲਾਈਨ ਆਸਟ੍ਰੇਲੀਆ ਨੂੰ ਕਾਲ ਕਰਦੇ ਹੋ, ਤੁਸੀਂ ਦੁਭਾਸ਼ੀਏ ਦੀ ਮੰਗ ਕਰ ਸਕਦੇ ਹੋ। ਤੁਹਾਨੂੰ ਰੋਕ ਕੇ ਰੱਖਿਆ ਜਾਵੇਗਾ ਅਤੇ ਇੱਕ

ਕਾਨਫਰੰਸ ਕਾਲ ਦੁਆਰਾ ਤੁਹਾਨੂੰ ਇੱਕ ਦੁਭਾਸ਼ੀਏ ਨਾਲ ਦੁਬਾਰਾ ਜੋੜਿਆ ਜਾਵੇਗਾ। ਜਾਂ ਫਿਰ ਤੁਸੀਂ, TIS  ਨੂੰ 131 450 ‘ਤੇ ਕਾਲ ਕਰਕੇ ਉਨ੍ਹਾਂ ਨੂੰ ਮੈਨਜ਼ਲਾਈਨ ਆਸਟ੍ਰੇਲੀਆ ਨੂੰ ਕਾਲ ਕਰਨ ਲਈ ਕਹਿ ਸਕਦੇ ਹੋ।